55 lakhs ਦੇ 4 ਬਲਦਾਂ ਦੀ lumpy skin ਬਿਮਾਰੀ ਕਾਰਨ ਮੌਤ, ਅੰਤਿਮ ਅਰਦਾਸ ਚ ਸੈਂਕੜੇ ਲੋਕਾਂ ਦਾ ਹੋਇਆ ਇਕੱਠ |

2022-08-29 0

ਖਾਸ ਨਸਲ ਦੇ ਬਲਦਾਂ ਦੀ ਮੌਤ 'ਤੇ ਪਿੰਡ ਹੇੜਿਆਂ ਦੇ ਗੁਰਦੁਆਰਾ ਸਾਹਿਬ ਵਿੱਚ ਅੰਤਿਮ ਅਰਦਾਸ ਕਰਾਈ ਗਈ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਇਹਨਾਂ ਬਲਦਾਂ ਦੇ ਮਾਲਕ ਵਲੋਂ ਖਾਸ ਤੌਰ ਤੇ ਕਾਰਡ ਵੀ ਛਪਵਾਏ ਗਏ I ਸਮਰਾਲਾ ਦੇ ਪਿੰਡ ਹੇੜਿਆਂ 'ਚ 55 ਲੱਖ ਦੇ 4 ਬਲਦਾਂ ਦੀ ਲੰਪੀ ਸਕਿਨ ਬਿਮਾਰੀ ਕਾਰਨ ਮੌਤ ਹੋ ਗਈ ,ਪਿੰਡ ਹੇਡੀਆ ਦੇ ਰਵਿੰਦਰ ਸਿੰਘ ਨੇ ਇਹ ਬਲਦ ਵਿਸ਼ੇਸ਼ ਤੌਰ 'ਤੇ ਬਲਦ ਦੌੜ ਮੁਕਾਬਲਿਆਂ ਲਈ ਖਰੀਦੇ ਸੀ I ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਾਰ ਬਲਦਾਂ ਦੇ ਨਾਂ ਅਰਜੁਨ, ਚੀਨਾ, ਕਾਲਾ, ਨਾਗ ਅਤੇ ਨਵਾਬ ਇਹ ਚਾਰੇ ਬਲਦ ਉਸ ਲਈ ਪਰਿਵਾਰਕ ਮੈਂਬਰਾਂ ਵਾਂਗ ਸਨ। ਉਹ ਸਿਰਫ਼ ਬਲਦਾਂ ਦੀਆਂ ਦੌੜਾਂ ਦੇ ਮੁਕਾਬਲਿਆਂ ਵਿੱਚ ਹੀ ਭਾਗ ਲੈਂਦੇ ਸਨ। ਉਸ ਨੇ ਇਹਨਾਂ ਬਲਦਾਂ ਨੂੰ ਬੋਲੀ ਵਿੱਚ ਖਰੀਦਿਆ ਸੀ। ਇਨ੍ਹਾਂ ਵਿੱਚੋਂ ਤਿੰਨ ਰਾਜਸਥਾਨ ਅਤੇ ਇੱਕ ਹਰਿਆਣਾ ਦਾ ਸੀ। #LumpySkin #BullAmtinArdas #RoyalPunjabi